ਕੱਲ੍ਹ ਦੀ ਖ਼ਬਰ ਮੁਤਾਬਕ ਕਿਸਾਨਾਂ ਨੂੰ ਬੈਂਕ ਨੇ ਕਰਜ਼ਾ ਦੇਣ ਤੋਂ
ਨਾਂਹ ਕਰ ਦਿੱਤੀ ਹੈ। ਖ਼ਬਰ ਮੁਤਾਬਕ ਸਰਕਾਰ ਦੇ ਕਿਸਾਨਾਂ ਦੀ
ਕਰਜ਼ਾ ਮੁਆਫ਼ੀ ਤੋਂ ਬਾਅਦ ਬੈਂਕ ਦੀਆਂ ਕਿਸ਼ਤਾਂ ਦੇਣੀਆਂ ਕਿਸਾਨਾਂ
ਨੇ ਬੰਦ ਕਰ ਦਿੱਤੀਆਂ ਸਨ ਅਤੇ ਹੁਣ ਬੈਂਕ ਨੇ ਟਰੈਕਰਟਰ,
ਕੰਬਾਇਨਾਂ ਅਤੇ ਹੋਰ ਖੇਤੀਬਾੜੀ ਸੰਦ ਲੈਣ ਵਾਸਤੇ ਕਰਜ਼ੇ ਦੇਣ
ਉੱਤੇ ਰੋਕ ਲਾ ਦਿੱਤੀ ਹੈ। ਇਸ ਨਾਲ ਕਿਸਾਨਾਂ ਵਾਸਤੇ ਮੁਸ਼ਕਲਾਂ
ਖੜ੍ਹੀਆਂ ਹੋ ਗਈਆਂ ਹਨ ਅਤੇ ਬੇਸ਼ੱਕ ਇਸ ਲਈ ਸਰਕਾਰ
ਸਿੱਧੇ-ਅਸਿੱਧੇ ਰੂਪ ਵਿੱਚ ਜੁੰਮੇਵਾਰ ਹੈ। ਖ਼ਬਰ ਤਾਂ ਇਹ ਹੈ
ਕਿ ਭਾਰਤ ਦੀ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ਼ ਇੰਡੀਆ
ਵਲੋਂ ਨਾਂਹ ਕਰਨ ਦਾ ਮਤਲਬ ਹੈ ਕਿ ਹੋਰ ਛੋਟੀਆਂ ਬੈਂਕਾਂ ਅਤੇ
ਪ੍ਰਾਈਵੇਟ ਬੈਂਕ ਵਲੋਂ ਨਾਂਹ ਕਰਨੀ!!
ਇਸ ਦਾ ਗਲਤ ਪਰਭਾਵ ਸਿੱਧੇ ਰੂਪ ਵਿੱਚ ਸ਼ਾਹੂਕਾਰਾਂ ਅਤੇ
ਆੜਤੀਆਂ ਤੋਂ ਕਰਜ਼ੇ ਦੇ ਵਾਧੇ ਦੇ ਰੂਪ ਵਿੱਚ ਪਵੇਗਾ!
ਜਿੱਥੇ ਉਹ ਕਿਸਾਨਾਂ ਨਾਲ ਮਨਮਾਨੀ ਕਰ ਸਕਣਗੇ, ਉੱਥੇ
ਹੀ ਕਿਸਾਨ ਦੀ ਹਾਲਤ ਹੋਰ ਪਤਲੀ ਹੋਣ ਅਤੇ ਖੇਤੀਬਾੜੀ
ਦੇ ਉਤਪਾਦਨ (ਪਰੋਡੱਕਸ਼ਨ), ਜਿਸ ਦੀਆਂ ਫੜ੍ਹਾਂ ਇਸ ਵਾਰ
ਸਰਕਾਰ 2 ਕਰੋੜ ਟਨ ਕਣਕ ਖਰੀਦ ਕੇ ਕਰ ਰਹੀ ਹੈ, 'ਚ
ਫ਼ਰਕ ਪੈਣ ਦੀ ਹੈ। ਸਰਕਾਰ ਹਮੇਸ਼ਾਂ ਵਾਂਗ ਕਿਸਾਨ ਨੂੰ
ਅਣਡਿੱਠਾ ਕਰਕੇ ਰਾਜਨੀਤਿਕ ਰੋਟੀਆਂ ਸੇਕ ਰਹੀ ਹੈ!!
ਇਹ ਭਾਰਤ ਦੇ ਭਵਿੱਖ ਲਈ ਗਲਤ ਹੈ, ਇੱਕ ਮੂਰਖਤਾ ਪੂਰਨ
ਕਦਮ। ਕਰਜ਼ੇ ਮੁਆਫ਼ੀ ਤੋਂ ਪਹਿਲਾਂ ਆਈਆਂ ਕੁਝ ਟਿੱਪਣੀਆਂ
ਅੱਜ ਸੱਚੀਆਂ ਹੋ ਰਹੀਆਂ ਹਨ ਕਿ ਸਰਕਾਰ ਫ਼ਸਲ ਉੱਤੇ
ਭਾਅ ਵਧਾਉਣ ਦੀ ਬਜਾਏ ਕਰਜ਼ੇ ਮੁਆਫ਼ ਕਰਕੇ ਕਿਸਾਨਾਂ
ਲਈ ਅਤੇ ਆਪਣੇ ਲਈ ਕੰਢੇ ਬੀਜ ਹੈ!!!
Tuesday, May 20, 2008
Wednesday, May 14, 2008
ਝੋਨਾ ਜਦੋਂ ਮਰਜ਼ੀ ਲਾਓ...
ਸਰਕਾਰ ਦਾ, ਖੇਤੀ ’ਵਰਸਿਟੀ ਦਾ ਤੇ ਕੲੀ ਹੋਰਨਾਂ ਦਾ ਜਦੋਂ ਪੂਰਾ ਜ਼ੋਰ ਲੱਗਿਆ ਹੈ ਕਿ ਝੋਨਾ 15 ਜੂਨ ਤੋਂ ਪਹਿਲਾਂ ਨਾ ਲਾਵੋ ਤਾਂ ਉਸ ਵੇਲੇ ਇਹ ਗੱਲ ਕਹਿਣੀ ਕਿ ‘ਝੋਨਾ ਜਦੋਂ ਮਰਜ਼ੀ ਲਾਓ’ ਕੀ ਠੀਕ ਹੋਵੇਗੀ? ਹਾਂ ਜੀ, ਬਿਲਕੁਲ ਠੀਕ ਹੈ। ਅਸਲ ਵਿਚ ਅਸੀਂ ਇਕ ਮੁੱਖ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਕੲੀ ਦਹਾਕੇ ਪਹਿਲਾਂ ਸਾਡੇ ਵਿਗਿਆਨੀਆਂ ਨੇ ਝੋਨੇ ਨੂੰ ਪਾਣੀ ਵਿਚ ਹੋਣ ਵਾਲੀ ਫਸਲ ਮੰਨ ਲਿਆ। ਇਹ ਇਕ ਗਲਤੀ ਸੀ। ਝੋਨਾ ਖੜ੍ਹੇ ਪਾਣੀ ਨੂੰ ਸਹਾਰ ਸਕਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਖੜ੍ਹੇ ਪਾਣੀ ਦੀ ਲੋੜ ਹੈ। ਇਹ ਇਕ ਬਜਰ ਗਲਤੀ ਹੋੲੀ ਹੈ, ਜਿਸ ਕਰਕੇ ਅਸੀਂ ਆਪਣੀ ਧਰਤੀ ਦੇ ਪਾਣੀ ਦੇ ਦੁਸ਼ਮਣ ਬਣ ਗੲੇ। ਉੱਤੋਂ ਝੋਨਾ ਹੀ ਇਕ ਐਸੀ ਫਸਲ ਹੈ ਜਿਸ ਵਿਚੋਂ ਕਿਸਾਨ ਨੂੰ ਚਾਰ ਪੈਸੇ ਬਚਦੇ ਹਨ। ਇਨ੍ਹਾਂ ਦੋਵਾਂ ਗੱਲਾਂ ਕਰਕੇ ਅਸੀਂ ਝੋਨੇ ਦੇ ਸੁਭਾਅ ਨੂੰ ਉਸ ਦੀ ਲੋੜ ਸਮਝਦੇ ਰਹੇ।
ਪਰ ਹੁਣ ਦਲੇਰ ਵੱਟ ਦੇ ਆਉਣ ਨਾਲ ਇਹ ਸਚਾੲੀ ਸਾਹਮਣੇ ਆ ਗੲੀ ਹੈ ਕਿ ਝੋਨਾ ਸਿਰਫ ਮੀਂਹ ਦੇ ਪਾਣੀ ਨਾਲ ਹੀ ਨਹੀਂ ਹੋ ਸਕਦਾ, ਸਗੋਂ ਬਹੁਤੇ ਮੀਂਹ ਦਾ ਪਾਣੀ ਧਰਤੀ ਨੂੰ ਦਾਨ ਵੀ ਕਰਦਾ ਹੈ। ਹੁਣ ਦੋ ਹੀ ਮਸਲੇ ਹਨ। ਇਕ ਸਾਨੂੰ ਖੇਤ ਮਜ਼ਦੂਰਾਂ ਦੀ ਘਾਟ ਹੈ ਤੇ ਦੂਜੀ ਬਿਨਾਂ ਪਾਣੀ ਤੋਂ ਝੋਨੇ ਦੇ ਨਦੀਨ ਮਾਰਨੇ। ਦੋਵੇਂ ਹੀ ਮਸਲੇ ਅੱਜ ਹੱਲ ਹਨ। ਝੋਨੇ ਲੲੀ ਆਲੂਆਂ ਵਾਂਗ ਵੱਟਾਂ ਬਣਾ ਜਾਂ ਢਾੲੀ ਫੁੱਟੇ ਬੈੱਡ ਬਣਾਓ। ਹਲਕਾ ਪਾਣੀ ਦੇ ਕੇ ਇਸ ’ਤੇ ‘ਪ੍ਰੀ ਇਮਰਜੈਂਸ’ ‘ਉੱਗਣ ਤੋਂ ਪਹਿਲਾਂ ਨਦੀਨ ਨਾਸ਼ਕ’ ਕਿਸੇ ਵੀ ਚੰਗੀ ਕੰਪਨੀ ਦੀ ਦਵਾੲੀ ਛਿੜਕੋ। ਇਕ-ਦੋ ਦਿਨ ਵਿਚ ਝੋਨੇ ਦੇ ਬੀਜ ਨੂੰ ਮੂਲੀਆਂ ਵਾਂਗ ਵੱਟ ਦੇ ਦੋਵੇਂ ਪਾਸੇ ਅੱਧ ਵਿਚ ਡਰਿਬਲਰ ਨਾਲ ਵੱਟ ਜਾਂ ਬੈੱਡ ਉੱਤੇ ਲਗਾ ਦਿਓ। ਇਹ ਸਾਰਾ ਕੰਮ ਪਨੀਰੀ ਲਾਉਣ ਦੀ ਮਿਹਨਤ ਬਚਾ ਦੇਵੇਗਾ। ਖੇਤ ਨੂੰ ਕੱਦੂ ਕਰਨ ਦੀ ਲੋੜ ਨਹੀਂ। ਘੱਟੋ-ਘੱਟ ਇਕ ਖੇਤ ਪਿੱਛੇ 2000 ਤੋਂ 3000 ਰੁਪੲੇ ਦੀ ਬੱਚਤ ਹੋਵੇਗੀ, ਪਾਣੀ ਤਾਂ ਬਚੇਗਾ ਹੀ ।
ਵੱਟਾਂ ਉੱਤੇ ਲੱਗਾ ਝੋਨਾ
ਜਿਨ੍ਹਾਂ ਕਿਸਾਨਾਂ ਨੇ ਇਹ ਤਜਰਬੇ ਕੀਤੇ ਹਨ, ਉਨ੍ਹਾਂ ਅਨੁਸਾਰ ਇਕ ਮੋਟਰ ਨਾਲ ਹੀ 10–10 ਖੇਤ ਬਿਨਾਂ ਡੀਜ਼ਲ ਇੰਜਣ ਚਲਾੲੇ, ਝੋਨੇ ਦੇ ਪਾਲ ਲੲੇ। ਇਕ ਗੱਲ ਯਾਦ ਰੱਖੋ, ਝਾੜ ਵੱਧ ਲੈਣਾ ਓਨੀ ਦੇਰ ਅਕਲਮੰਦੀ ਨਹੀਂ, ਜਿੰਨੀ ਦੇਰ ਅਸੀਂ ਆਪਣੇ ਖਰਚੇ ਨਹੀਂ ਘਟਾਉਂਦੇ। ਜਿਹੜੇ ਕਿਸਾਨ ਇਹ ਤਜਰਬਾ ਕਰਨਾ ਚਾਹੁੰਦੇ ਹਨ, ਉਹ ਕੲੀ ਥਾਵਾਂ ’ਤੇ ਲੱਗੇ ਪ੍ਰਦਰਸ਼ਨੀ ਪਲਾਟ ਵੀ ਦੇਖ ਸਕਦੇ ਹਨ। ਕੁਦਰਤ ਦੇ ਨੇਮ ਅਨੁਸਾਰ ਝੋਨੇ ਦਾ ਉੱਗਣ ਦਾ ਸਮਾਂ ਮੲੀ ਦੇ ਪਹਿਲੇ ਤੋਂ ਤੀਜਾ ਹਫਤਾ ਹੈ। ਇਸ ਲੲੀ ਇਹੋ ਹੀ ਝੋਨਾ ਸਿੱਧਾ ਬੀਜਣ ਦਾ ਸਹੀ ਸਮਾਂ ਹੈ। ਕਿਉਂਕਿ ਪੁੱਟ ਕੇ ਪਨੀਰੀ ਲਾਉਣੀ ਹੀ ਨਹੀਂ, ਇਸ ਲੲੀ ਆਪੇ ਸਰਕਾਰੂ 15 ਜੂਨ ਦੀ ਤਰੀਕ ਦਾ ਵੀ ਕੋੲੀ ਵਿਰੋਧ ਨਹੀਂ। ਗੱਲ ਉਥੇ ਹੀ ਪਹੁੰਚ ਜਾਂਦੀ ਹੈ। ਜੇਕਰ ਇਹ ਤਕਨੀਕ ਅਸੀਂ ਕਾਮਯਾਬ ਕਰ ਲੲੀੲੇ ਤਾਂ ਫਿਰ ਝੋਨਾ ਕਣਕ ਦੇ ਵੱਢ ਵਿਚ ਭਾਵੇਂ ਮਾਰਚ ਦੇ ਅੱਧ ਵਿਚ ਲਾ ਕੇ ਅੱਗੇ ਇਕ ਹੋਰ ਵਾਧੂ ਫਸਲ ਵੀ ਲੲੀ ਜਾ ਸਕਦੀ ਹੈ। ਪਾਣੀ ਦੀ ਤੇ ਬਿਜਲੀ ਦੀ ਥੋੜ੍ਹ ਵੀ ਨਹੀਂ ਰਹੇਗੀ। ਆਓ ‘ਨਵੀਂ ਸੋਚ ਨਾਲ ਨਵੀਂ ਦਿਸ਼ਾ’ ਵਿਚ ਤੁਰੀੲੇ।
ਕੈਮਰਾ ਬੋਲ ਪਿਆ
ਜਨਮੇਜਾ ਸਿੰਘ ਜੌਹਲ 98159–45018
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)
http://www.ajitjalandhar.com/20080515/mags/pind2.htm

Subscribe to:
Posts (Atom)